ਮਾਹਿਲ ਗਹਿਲਾਂ
ਇਸ ਵਾਰ 15-09-2016 ਨੂੰ ਝੰਡੀ ਗਡੀ ਜਾਵੇਗੀ।
01-10-2016 ਨੂੰ ਪਹਿਲਾ ਨਰਾਤਾ ਹੈ
11-10-2016 ਨੂੰ ਦੁਸ਼ਹਿਰਾ ਮਨਾਇਆ ਜਾਣਾ ਹੈ।
ਇਕ ਨਜ਼ਰਮੈਮੋਰੈਂਡਮ
ਆਫ ਐਸੋਸੀਏਸ਼ਨ
ਉਦੇਸ਼ ਅਤੇ ਮੰਤਵ
ਪ੍ਰਬੰਧਕੀ ਕੰਮਕਾਜ
ਨਿਯਮ ਅਤੇ ਨਿਰਦੇਸ਼
ਭਵਿਖ ਦੀਆਂ ਯੋਜਨਾਵਾ
ਪ੍ਰਮੁੱਖ ਦਾਨੀ ਸੱਜਣ
ਯੋਗਦਾਨ ਪਾਉ
ਫੁਟਕਲ ਦਸਤਾਵੇਜ਼
ਪੰਜੀਕਰਣ ਪ੍ਰਮਾਣ-ਪੱਤਰ
ਨਿਕਾਹ: ਰਾਸ਼ਟਰੀ ਏਕਤਾ ਲਈ ਉਪਰਾਲਾ
ਪ੍ਰਧਾਨ ਮੰਤਰੀ ਵਲੋਂ ਪੱਤਰ
15-12-2005 ਨੂੰ ਕਮੇਟੀ ਮੈਂਬਰਾਨ
18-11-2010 ਨੂੰ ਕਮੇਟੀ ਮੈਂਬਰਾਨ
13-11-2015 ਨੂੰ ਕਮੇਟੀ ਮੈਂਬਰਾਨ
ਗਤੀਵਿਧੀਆਂਧਾਰਮਿਕ
ਕੈਲੰਡਰ
ਬੈਠਕਾਂ
ਗੈਲਰੀਤਸਵੀਰਾਂ
ਵੀਡੀਓ ਗੈਲਰੀ
ਪਿੰਡ ਮਾਹਿਲ ਗਹਿਲਾਂ ਵਿਚ ਪਿਛਲੇ 127 ਸਾਲਾਂ ਤੋਂ ਦੁਸਹਿਰਾ ਮਨਾਇਆ ਜਾਂਦਾ ਹੈ, ਪਰ 2004 ਤਕ ਕੋਈ ਪੱਕੀ ਕਮੇਟੀ ਜਾਂ ਸੰਸਥਾਂ ਨਹੀਂ ਸੀ। ਦੁਸਹਿਰੇ ਦੇ ਮੌਕੇ ਤੇ ਪਿੰਡ ਦੇ ਕੁਝ ਲੋਕ ਇੱਕਠੇ ਹੋ ਕੇ ਰਾਮ ਲੀਲਾ ਕਰਾਉਂਦੇ ਸਨ।
ਲੋੜ ਦੇ ਮੁਤਾਬਿਕ 11/10/2005 ਨੂੰ ਆਮ ਬੈਠਕ ਰਾਹੀਂ ਇਕ 21 ਮੈਬਰਾਂ ਦੀ ਕਮੇਟੀ ਬਣਾਈ ਗਈ। ਜਿਸ ਦਾ ਨਾਮ "ਰਾਮ ਲੀਲਾ ਵੈਲਫੇਅਰ ਕਮੇਟੀ" ਰੱਖਿਆ ਗਿਆ ਅਤੇ ਇਸ ਕਮੇਟੀ ਨੂੰ 15/12/2005 ਰਜਿਸਟ੍ਰੇਸ਼ਨ ਐਕਟ 1860 ਦੇ ਅਧੀਨ ਰਜਿਸਟਰਡ ਵੀ ਕਰਵਾ ਦਿੱਤਾ ਗਿਆ। ਜਿਸ ਦਾ ਨੰਬਰ ਹੈ "657"। ਪੈਸਿਆਂ ਦਾ ਲੈਣ ਦੇਣ ਕਰਨ ਵਾਸਤੇ ਪੰਜਾਬ ਨੈਸ਼ਨਲ ਬੈਂਕ ਵਿੱਚ ਕਮੇਟੀ ਦੇ ਨਾਂ ਦਾ ਇੱਕ ਖਾਤਾ ਵੀ ਖੁਲਵਾਇਆ ਗਿਆ। ਹੁਣ ਕਮੇਟੀ ਕੋਲ ਸਭ ਤੋਂ ਵੱਡੀ ਸਮੱਸਿਆ ਇਹ ਸੀ ਕਿ ਕਮੇਟੀ ਕੋਲ ਆਪਣੀ ਕੋਈ ਦੁਸਹਿਰਾ ਗਰਾਊਂਡ ਨਹੀਂ ਸੀ। ਜਿਸ ਕਰਕੇ ਹਰ ਸਾਲ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ। ਇਸ ਕਰਕੇ ਕਮਟੀ ਨੇ ਉਸ ਵੇਲੇ ਦੇ ਮਾਣਯੋਗ ਡੀ ਸੀ ਸ਼੍ਰੀ ਕ੍ਰਿਸ਼ਨ ਕੁਮਾਰ (ਨਵਾਸ਼ਹਿਰ) ਨੂੰ ਦੁਸ਼ਹਿਰਾ ਗਰਾਊਂਡ ਲਈ ਬੇਨਤੀ ਕੀਤੀ। ਕੁਝ ਹੀ ਦਿਨਾਂ ਵਿਚ ਡੀ ਸੀ ਦੀ ਆਗਿਆ ਅਨੁਸਾਰ ਇਸ ਪਿੰਡ ਦੇ ਉਸ ਵੇਲੇ ਦੇ ਸਰਪੰਚ ਸ਼੍ਰੀ ਸੁਰਜੀਤ ਸਿੰਘ ਨੇ ਪੰਚਾਇਤ ਵਲੋਂ ਮਤਾ ਪਾਸ ਕਰਕੇ ਦਾਣਾ ਮੰਡੀ ਦੇ ਪਿਛਲੇ ਪਾਸੇ ਦੀ ਖਾਲੀ ਜ਼ਮੀਨ ਦੁਸਹਿਰਾ ਗਰਾਊਂਡ ਵਾਸਤੇ ਦੇ ਦਿਤੀ। ਕਮੇਟੀ ਡੀ ਸੀ ਸਾਹਿਬ, ਸਰਪੰਚ ਸਾਹਿਬ ਅਤੇ ਗ੍ਰਾਮ ਪੰਚਾਇਤ ਦੀ ਬਹੁਤ ਧੰਨਵਾਦੀ ਹੈ ਤੇ ਰਹੇਗੀ।
ਕਮੇਟੀ ਵਲੋਂ ਮਤਾ ਪਾਸ ਕੀਤਾ ਗਿਆ ਕਿ ਜਰੂਰਤ ਮੰਦ ਲੋਕਾਂ ਵਾਸਤੇ ਫ੍ਰੀ ਮੈਡੀਕਲ ਕੈਪ ਦਾ ਪ੍ਰਬੰਧ ਕੀਤਾ ਜਾਵੇ। ਜਿਸ ਕਾਰਣ 11 ਫਰਵਰੀ 2006 ਨੂੰ ਪਹਿਲਾ ਅਤੇ 112/2007 ਨੂੰ ਦੂਜਾ ਫ੍ਰੀ ਮੈਡੀਕਲ ਕੈਪ ਲਗਾਇਆ ਗਿਆ। ਜਿਸ ਵਿਚ ਵਖ ਵਖ ਰੋਗਾਂ ਦੇ 10 ਡਾਕਟਰ, 20 ਨਰਸਾਂ ਅਤੇ ਹੋਰ ਸਹਿਯੋਗੀਆ ਨੂੰ ਬੁਲਾਇਆ ਗਿਆ। ਜਿਸ ਵਿਚ "ਗੁਰੂ ਨਾਨਕ ਮਿਸ਼ਨ ਹਸਪਤਾਲ" ਢਾਹਾਂ ਕਲੇਰਾਂ ਨੇ ਬਹੁਤ ਬੜਾ ਸਹਿਯੋਗ ਦੇ ਕੇ ਇਸ ਕੈਪ ਨੂੰ ਸਫਲ ਬਣਾਇਆ। ਇਸ ਕੈਪ ਵਿਚ ਲਗਭਗ 700 ਮਰੀਜ਼ ਹਾਜਿਰ ਹੋਏੇ। ਸਾਰੇ ਮਰੀਜ਼ਾਂ ਨੂੰ ਫ੍ਰੀ ਦਵਾਈਆਂ ਅਤੇ 350 ਐਨਕਾਂ ਦਿਤੀਆਂ ਗਈਆਂ। ਅਖਾਂ ਦੇ ਅਪੇਰਸ਼ਨ ਵੀ ਕਰਵਾਏ ਗਏ। ਇਸ ਕੈਪ ਵਿਚ ਲੋਕਾਂ ਵਲੋਂ ਵਧ ਚੜ੍ਹ ਕੇ ਖੂਨਦਾਨ ਵੀ ਕੀਤਾ ਗਿਆ। ਤਦ ਤੋਂ ਲੈ ਕੇ ਹੁਣ ਤਕ ਹਰ ਸਾਲ ਜਨਵਰੀ ਮਹੀਨੇ ਫ੍ਰੀ ਮੈਡੀਕਲ ਕੈਪ ਲਗਾਇਆ ਜਾਂਦਾ ਹੈ। ਪਿਛਲੇ ਦੋ ਸਾਲਾਂ ਤੋਂ ਇਕ ਸਾਲ ਵਿਚ ਦੋ ਕੈਪ ਲਗਦੇ ਹਨ। ਕਮੇਟੀ ਵਲੋਂ ਜਰੂਰਤ ਮੰਦ ਲੜਕੀਆਂ ਦਾ ਵਿਆਹ ਵੀ ਕੀਤਾ ਜਾਂਦਾ ਹੈ। ਜਿਸ ਵਿਚ 51000/ ਰੁ.: ਖਰਚ ਕਰਕੇ ਲੜਕੀ ਨੂੰ ਘਰੇਲੂ ਸਮਾਨ, ਜਿਵੇਂ ਫਰਨੀਚਰ, ਬਰਤਨ, ਕਪੜੇ, ਗਹਿਣੇ ਆਦਿ ਦਿਤੇ ਜਾਂਦੇ ਹਨ। ਕਮੇਟੀ ਵਲੋਂ ਇਸ ਵੇਲੇ ਲੜਕੀਆਂ ਵਾਸਤੇ ਇਕ ਫ੍ਰੀ ਸਿਲਾਈ ਕਢਾਈ ਸਿਖਲਾਈ ਕੇਂਦਰ ਵੀ ਚਲਾਇਆ ਜਾ ਰਿਹਾ ਹੈ।
ਜਿਸ ਵਿਚ ਲੋੜਵੰਦ ਲੜਕੀਆਂ ਨੂੰ ਕਮੇਟੀ ਵਲੋਂ ਸਿਲਾਈ ਮਸ਼ੀਨਾਂ ਵੀ ਦਿਤੀਆ ਜ਼ਾਦੀਆ ਹਨ। ਕਮੇਟੀ ਪਹਿਲਾ, ਦੂਜਾ, ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਅਤੇ ਵਿਸ਼ੇਸ਼ ਕੰਮ ਕਰਨ ਵਾਲੇ ਲੜਕੇ ਲੜਕੀਆਂ ਨੂੰ ਦੁਸ਼ਹਿਰੇ ਦੇ ਮੌਕੇ ਸਨਮਾਨਿਤ ਵੀ ਕਰਦੀ ਹੈ। ਮੌਜੂਦਾ ਸਰਪੰਚ ਸ਼੍ਰੀ ਯਸ਼ਪਾਲ ਸਿੰਘ ਮਾਹਿਲ ਜੀ ਦੇ ਸਹਿਯੋਗ ਨਾਲ ਦੁਸ਼ਹਿਰਾ ਗਰਾਊਂਡ ਵਿਚ ਰਾਮ ਲੀਲਾ ਅਤੇ ਹੋਰ ਸਭਿਆਚਾਰਕ ਪ੍ਰੋਗ੍ਰਾਮ ਕਰਾਉਣ ਵਾਸਤੇ ਪਕੀ ਸਟੇਜ ਵੀ ਬਣਾਈ ਹੈ। ਇਸ ਵੇਲੇ ਇਸੇ ਗਰਾਊਂਡ ਵਿਚ ਇਕ ਛਿੰਝ ਮੇਲਾ (ਕੁਸ਼ਤੀ ਮੁਕਾਬਲਾ) ਵੀ ਕਰਵਾਇਆਂ ਜਾਂਦਾ ਹੈ। ਖਾਲੀ ਸਮੇ ਵਿਚ ਇਹ ਗਰਾਊਂਡ ਬਚਿਆਂ ਦੇ ਖੇਡਾਂ ਖੇਡਣ ਦੇ ਕੰਮ ਆਉਂਦੀ ਹੈ।ਕਿਸੇ ਵੀ ਮੇਲੇ ਦਰਮਿਆਨ ਬਜੁਰਗਾਂ ਦੇ ਬੈਠਣ ਵਾਸਤੇ ਗਰਾਊਂਡ ਦੇ ਚਾਰ ਚੁਫੇਰੇ ਸੀਮੈਂਟ ਬਂੈਚ ਵੀ ਬਣਾਏ ਗਏ ਹਨ। ਹਰ ਪ੍ਰੌਗਰਾਮ ਵਿਚ ਪੂਰੀ ਤਰਾਂ ਸਾਥ ਦੇਣ ਲਈ ਕਮੇਟੀ, ਸਰਪੰਚ ਸ਼੍ਰੀ ਯਸ਼ਪਾਲ ਸਿੰਘ ਮਾਹਿਲ, ਗ੍ਰਾਮ ਪੰਚਾਇਤ ਅਤੇ ਸਾਰੇ ਪਿੰਡ ਵਾਸੀਆਂ ਦਾ ਧੰਨਵਾਦ ਕਰਦੀ ਹੈ ਤੇ ਕਰਦੀ ਰਹੇਗੀ।
ਰਾਮ ਨੌਮੀ ਦੇ ਮੌਕੇ ਤੇ ਕਮੇਟੀ ਵਲੋਂ ਇਕ ਸ਼ੋਭਾ ਯਾਤਰਾ ਵੀ ਧੂੰਮ ਧਾਮ ਨਾਲ ਕਢੀ ਜਾਂਦੀ ਹੈ। ਇਹ ਸ਼ੋਭਾ ਯਾਤਰਾ ਰਾਮ ਕੁਟੀਆ ਸਮਾਧਾ ਤੋਂ ਅਚਾਰਿਆ ਸ਼੍ਰੀ ਸੀਆ ਰਾਮ ਜੀ ਦੀ ਪ੍ਰਧਾਨਗੀ ਹੇਠ ਕਢੀ ਜਾਦੀ ਹੈ। ਜੋ ਕਿ ਪੂਰੇ ਪਿੰਡ ਦੀ ਪ੍ਰਕਿਰਿਆ ਕਰਦੀ ਹੈ।
ਝੰਡੀ ਗਡਣਾਇਸ ਵਾਰ 15-09-2016 ਨੂੰ ਝੰਡੀ ਗਡੀ ਜਾਵੇਗੀ।ਪਹਿਲਾ ਨਰਾਤਾ01-10-2016 ਨੂੰ ਪਹਿਲਾ ਨਰਾਤਾ ਹੈਦੁਸ਼ਹਿਰਾ11-10-2016 ਨੂੰ ਦੁਸ਼ਹਿਰਾ ਮਨਾਇਆ ਜਾਣਾ ਹੈ।
ਜਲਦੀ ਆ ਰਿਹਾ .....