ਮੈਮੋਰੈਂਡਮ ਆਫ ਐਸੋਸੀਏਸ਼ਨ
ਆਫ
ਰਾਮ ਲੀਲਾ ਵੈਲਫੇਅਰ ਕਮੇਟੀ
ਨਾਮ: ਸੋਸਾਇਟੀ ਦਾ ਨਾਂ ਰਾਮ ਲੀਲਾ ਵੈਲਫੇਅਰ ਕਮੇਟੀ, ਪਿੰਡ ਮਾਹਿਲ ਗਹਿਲਾ, ਜਿਲਾਂ ਨਵਾਂ ਸ਼ਹਿਰ
ਰਖਿਆ ਗਿਆ, ਹੁਣ ਇਸ ਨੂੰ "ਕਮੇਟੀ" ਜਾਣਿਆ ਜਾਦਾ ਹੈ।
ਰਜਿਸਟਰਡ ਦਫਤਰ: ਸੋਸਾਇਟੀ ਦਾ ਰਜਿਸਟਰਡ ਦਫਤਰ ਪਿੰਡ ਮਾਹਿਲ ਗਹਿਲਾ, ਜਿਲਾਂ ਨਵਾਂ ਸ਼ਹਿਰ ਵਿਖੇ ਹੈ।
ਉਦੇਸ਼ ਅਤੇ ਮੰਤਵ:
ਕਮੇਟੀ ਦੇ ਹੇਠ ਲਿਖੇ ਉਦੇਸ਼ ਹਨ:
- ਪੜਿਆ ਲਿਖਿਆ, ਧਾਰਮਿਕ ਵਿਚਾਰਧਾਰਾ ਵਾਲਾ ਸਮਾਜ ਬਣਾਉਣਾ।
- ਭਗਵਾਨ ਰਾਮ ਦੀਆ ਸਿਖਿਆਵਾਂ ਨੂੰ ਫੈਲਾਉਣਾ, ਧਾਰਮਿਕ ਪੁਸਤਕ ਰਮਾਇਣ ਅਤੇ ਹੋਰਾਂ ਦਾ ਸਮਾਜ ਨੂੰ ਲਾਭ ਪਹੁਚਾਉਣਾ।
- ਪਿੰਡ ਵਿਚ ਹਰ ਸਾਲ ਦੁਸਾਹਿਰਾ ਮਨਾਉਣਾ।
- ਇਸ ਖੇਤਰ ਵਿਚ ਰਹਿਣ ਵਾਲੇ ਲੋਕਾਂ ਦੀ ਭਲਾਈ ਦੇ ਲਈ ਸਭਿਆਚਾਰਕ ਅਤੇ ਧਾਰਮਿਕ ਸਮਾਗਮ ਕਰਵਾਉਣਾ।
- ਜ਼ਰੂਰਤ ਮੰਦਾ ਵਾਸਤੇ ਭਾਈਚਾਰਾ, ਸਚਾਈ ਅਤੇ ਸ਼ਾਤੀ ਤੇ ਅਹਿੰਸਾ ਦਾ ਸੁਨੇਹਾ ਪੁਹਚਾਉਣਾ।
- ਸਮਾਜ ਵਿਚਲੇ ਮਜ਼ਦੂਰ ਲੋਕਾਂ ਨੂੰ ਮੁਫਤ ਕਿਤਾਬਾਂ, ਵਰਦੀਆ ਅਤੇ ਹੋਰ ਜ਼ਰੂਰੀ ਚੀਜਾਂ ਦੇ ਕੇ ਉਪਰ ਚੁਕਣਾ ਅਤੇ ਸਿਖਿਆ ਪ੍ਰਦਾਨ ਕਰਨਾ।
- ਆਪਸੀ ਭਾਈਚਾਰੇ ਅਤੇ ਸਹਿਯੋਗ ਵਾਸਤੇ ਸਮਾਜਿਕ, ਸਭਿਆਚਾਰਕ, ਧਾਰਮਿਕ, ਮਨੁਖਤਾ ਅਤੇ ਵਿਦਿਆ ਦੇ ਪ੍ਰਤੀ ਸੁਚੇਤ ਕਰਨਾ।
- ਸਮਾਜਿਕ ਬੁਰਾਈਆ ਨੂੰ ਖਤਮ ਕਰਨਾ ਅਤੇ ਨੋਜਵਾਨਾਂ ਨੂੰ ਸਿਗਰਟ ਨੋਸ਼ੀ, ਸ਼ਰਾਬ ਤੇ ਹੋਰ ਨਸ਼ਿਆ ਅਤੇ ਬੁਰੀਆਂ ਆਦਤਾਂ ਪ੍ਰਤੀ ਸਿਖਿਅਤ ਕਰਨਾ।
- ਸਭਿਆਚਾਰ,ਵਿਰਾਸਤ ਅਤੇ ਸਾਹਿਤ ਦੇ ਪ੍ਰਤਿ ਜਾਗਰੂਕਤਾ ਲਈ ਸੈਮੀਨਾਰ ਅਤੇ ਕੈਂਪ ਲਗਾਉਣੇ।
- ਸੈਮੀਨਾਰ ਅਤੇ ਕੈਂਪ ਲਗਾ ਕੇ ਨੈਤਿਕ, ਸਭਿਆਚਾਰ ਅਤੇ ਵਿਰਾਸਤ ਦੇ ਵਾਰੇ ਸਿਖਿਆ ਲਈ ਮੁਫ਼ਤ ਸਾਹਿਤ ਪ੍ਰਦਾਨ ਕਰਨਾ। ਵਖ ਵਖ ਐਨ ਜੀ ਓ
ਦੀ ਸਰਪ੍ਰਸਤੀ ਵਿਚ ਸਿਖਿਆ ਦਾ ਮਿਆਰ ਚੁਕਣਾ ਅਤੇ ਨਾਲ ਹੀ ਸਿਖਿਅਕ, ਧਾਰਮਿਕ ਅਤੇ ਸਭਿਆਚਾਰ ਪ੍ਰੋਗਾਮ ਕਰਵਾਉਣਾ।
- ਸਧਾਰਨ ਲੋਕਾਂ ਦੇ ਲਈ, ਜਾਤਪਾਤ, ਰੰਗ ਜਾਂ ਧਰਮ ਦੇ ਭੇਦਭਾਵ ਤੋਂ ਬਿਨਾ, ਨਵੀਂ ਇਮਾਰਤ ਦੀ ਉਸਾਰੀ ਅਤੇ ਇਮਾਰਤ ਦੇ ਵਾਧੇ ਲਈ ਨਵੀਂ
ਜ਼ਮੀਨ ਲੈਣਾ, ਕਿਰਾਏ ਤੇ, ਪਟੇ/ਠੇਕੇ ਤੇ ਲੈਣਾ ਤਾਂ ਜੋ ਕਮੇਟੀ ਦੇ ਉਦੇਸ਼ ਪੂਰੇ ਕੀਤੇ ਜਾ ਸਕਣ।
- ਇਸ ਕਮੇਟੀ ਦਾ ਉਦੇਸ਼ ਹੈ ਕਿ ਫੰਡ ਇਕਠਾ ਕਰਕੇ ਮਜੂਦਾ ਸਮੇਂ ਅਤੇ ਆਉਣ ਵਾਲੇ ਸਮੇਂ ਵਿਚ ਆਮ ਜਨਤਾ ਦੀ ਭਲਾਈ ਲਈ ਯੋਜਨਾ ਬਣਾ ਕੇ ਨਿਵੇਸ਼
ਕੀਤਾ ਜਾਵੇ।
- ਕਮੇਟੀ ਦੇ ਰੋਜ਼ਾਨਾ ਖਰਚਿਆਂ ਲਈ ਵਾਧੂ ਪੈਸੇ ਨੂੰ ਨਿਵੇਸ਼ ਕੀਤਾ ਜਾਦਾ ਹੈ ਅਤੇ ਬੈਂਕ ਵਿਚ ਰਖਿਆ ਜਾਂਦਾ ਹੈ ਤਾਂ ਜੋ ਹੋਰ ਆਮਦਨ ਪ੍ਰਪਾਤ
ਕੀਤੀ ਜਾ ਸਕੇ।
- ਸਵੈ ਇਛੁਕ ਦਾਨ ਅਤੇ ਜਨਤਾ ਦਾ ਸਹਿਯੋਗ, ਕਮੇਟੀ ਮੈਬਰਾਂ ਦਾ ਸਹਿਯੋਗ ਅਤੇ ਸਰਕਾਰ ਦੇ ਸਹਿਯੋਗ ਨਾਲ ਕਮੇਟੀ ਦੇ ਲਈ ਫੰਡ ਇਕਠਾ ਕੀਤਾ
ਜਾਂਦਾ ਹੈ ਅਤੇ ਕਮੇਟੀ ਦੀ ਚਲ ਤੇ ਅਚਲ ਸਪੰਤੀ ਨੂੰ ਨਿਵੇਸ਼ ਕਰ ਕੇ ਕਮੇਟੀ ਦੇ ਉਦੇਸਾਂ ਨੂੰ ਸਿਰੇ ਚਾੜਿਆ ਜਾਂਦਾ ਹੈ।
- ਕਮੇਟੀ ਦੇ ਅਗਾਂਹ ਵਧੂ ਉਦੇਸ਼ਾਂ ਦੀ ਪੂਰਤੀ ਲਈ ਹੋਰ ਸੰਸਥਾਵਾਂ ਨਾਲ ਸਹਿਯੋਗ ਕਰਨਾ।
- ਕਮੇਟੀ ਦੇ ਉਦੇਸ਼ਾਂ ਦੀ ਪੂਰਤੀ ਲਈ ਕੁਝ ਖਾਸ ਕੰਮਾਂ ਵਾਸਤੇ ਕਾਨੂੰਨ ਦੇ ਅਨੁਸਾਰ ਉਪ ਕਮੇਟੀ ਦਾ ਗਠਨ ਕਰਨਾ।
- ਕਮੇਟੀ ਦੇ ਉਦੇਸ਼ਾਂ ਦੀ ਪੂਰਤੀ ਲਈ ਅਤੇ ਮੈਮੋਰੈਂਡਮ ਅਨੁਸਾਰ, ਇਸ ਦੇ ਖਰਚ ਅਤੇ ਆਮਦਨ ਨੂੰ ਸਹੀ ਤਰੀਕੇ ਨਾਲ਼ ਵੰਡਿਆ ਜਾਂਦਾ ਹੈ ਅਤੇ
ਕਮੇਟੀ ਦੇ ਉਦੇਸਾਂ ਅਨੁਸਾਰ ਇਸ ਦਾ ਕੋਈ ਵੀ ਹਿਸਾ ਸਿਧੇ ਜਾਂ ਅਸਿਧੇ ਤੌਰ ਤੇ ਕਿਸੇ ਵੀ ਵਿਅਕਤੀ ਨੂੰ ਨਹੀਂ ਦਿਤਾ ਜਾਂਦਾ।
- ਕਮੇਟੀ ਦੀ ਹੋਂਦ ਖਤਮ ਹੋਣ ਦੀ ਸੂਰਤ ਵਿਚ ਇਸ ਦੀ ਕੋਈ ਵੀ ਨਕਦੀ ਸਪੰਤੀ, ਕਮੇਟੀ ਕੋਲ ਪਿਛੇ ਬਚ ਗਈ, ਇਸ ਨੂੰ ਕਮੇਟੀ ਮੈਬਰਾਂ ਵਿਚ
ਨਹੀ ਵੰਡਿਆ ਜਾਵੇਗਾ, ਪਰ ਇਸ ਸਪੰਤੀ ਨੂੰ ਇਸੇ ਤਰਾਂ ਦੇ ਉਦੇਸ਼ਾਂ ਵਾਲੀ ਕਮੇਟੀ ਨੂੰ ਦੇ ਦਿਤਾ ਜਾਵੇਗਾ।
ਨਵੀਂ ਖਬਰ
ਆਉਣ ਵਾਲੀਆਂ ਗਤੀਵਿਧੀਆ
ਝੰਡੀ ਗਡਣਾਇਸ ਵਾਰ 15-09-2016 ਨੂੰ ਝੰਡੀ ਗਡੀ ਜਾਵੇਗੀ।ਪਹਿਲਾ ਨਰਾਤਾ01-10-2016 ਨੂੰ
ਪਹਿਲਾ ਨਰਾਤਾ ਹੈਦੁਸ਼ਹਿਰਾ11-10-2016 ਨੂੰ ਦੁਸ਼ਹਿਰਾ ਮਨਾਇਆ ਜਾਣਾ ਹੈ।
ਸੂਚਨਾਵਾਂ
ਬੈਠਕਾਂ
ਜਲਦੀ ਆ ਰਿਹਾ .....