ਨਿਯਮ ਅਤੇ ਨਿਰਦੇਸ਼
1. ਅਰੰਭਿਕ
ਇਨਾਂ ਨਿਯਮਾਂ ਅਤੇ ਨਿਰਦੇਸਾਂ ਅਨੁਸਾਰ ਸਬਦ "ਕਮੇਟੀ" ਜ਼ਰੂਰੀ ਹੈ, ਭਾਵ ਰਾਮ ਲੀਲਾ ਵੈਲਫੇਅਰ ਕਮੇਟੀ, ਪਿੰਡ ਮਾਹਿਲ ਗਹਿਲਾ, ਜਿਲਾਂ ਨਵਾਂ ਸ਼ਹਿਰ।
2. ਸਦਸਤਾ
ਕੋਈ ਵੀ ਵਿਅਕਤੀ ਜਿਸ ਦੀ ਉਮਰ 18 ਸਾਲ ਤੋਂ ਘਟ ਨਾ ਹੋਵੇ ਕਮੇਟੀ ਦਾ ਮੈਂਬਰ ਬਣਨ ਦੇ ਯੋਗ ਹੈ, ਊਹ 100/ ਰੁਪਏ ਦਾਖਲਾ ਫੀਸ ਅਤੇ 250/ ਰੁਪਏ
ਸਲਾਨਾ ਚੰਦਾ ਜਾਂ ਸਮੇਂ ਸਮੇਂ ਤੇ ਕਮੇਟੀ ਦੁਆਰਾ ਨਿਧਾਰਤ ਕੀਤੇ ਅਨੁਸਾਰ ਦੇਣ ਲਈ ਸਹਿਮਤ ਹੋਵੇ।
3. ਸਦਸਤਾ ਦੀ ਸਮਾਪਤੀ
- ਵਿਅਕਤੀ ਦੀ ਸਦਸਤਾ ਖਤਮ ਹੋ ਜਾਵੇਗੀ ਜਦੋਂ:
- ਉਸ ਦੀ ਮੌਤ ਹੋ ਜਾਵੇ ਜਾਂ ਤਿਆਗ ਦੇਵੇ, ਜਾਂ
- ਉਹ ਪਾਗਲ ਹੋ ਜਾਵੇ, ਜਾਂ
- ਉਹ ਲਗਾਤਾਰ ਚੰਦਾ ਨਾ ਦੇਵੇ ਜਾਂ ਚੰਦੇ ਦਾ ਭੁਗਤਾਨ ਨੋਟਿਸ ਦੁਰਾਨ ਨਾ ਦੇਵੇ, ਜਾਂ
- ਉਹ ਕਮੇਟੀ ਦੀਆ ਸਰਗਰਮੀਆ ਵਿਚ ਹਿਸਾ ਨਾ ਲਵੇ, ਜਾਂ ਬਿਨਾ ਕਾਰਨ ਦਸੇ ਲਗਾਤਾਰ ਤਿੰਨ ਮੀਟਿੰਗਾਂ ਵਿਚ ਹਾਜਰ ਨਾ ਹੋਵੇ।
- ਉਸ ਦੀਆ ਸਰਗਰਮੀਆ ਕਮੇਟੀ ਦੇ ਹਿਤਾ ਲਈ ਨੁਕਸਾਨਦੇਹ ਪਾਈਆ ਜਾਣ।
- ਉਪਰ ਦਸੇ ਕਾਰਨ 3),4) ਅਤੇ 5) ਇਨਾ ਨਿਯਮਾ ਦੇ ਉਪ ਨਿਯਮ (1) ਦੇ ਸਪਸਟੀਕਰਨ ਅਨੁਸਾਰ ਕਾਰਜਕਾਰੀ ਕਮੇਟੀ ਉਸ ਮੈਂਬਰ ਦੀ ਸਦਸਤਾ ਖਤਮ
ਕਰਨ ਦੇ ਸਮਰਥ ਹੈ।
4 ਪੂੰਜੀ
- ਕਮੇਟੀ ਨੂੰ ਪੂੰਜੀ ਹੇਠ ਲਿਖੇ ਅਨੁਸਾਰ ਮਿਲਦੀ ਹੈ:
- 100/ ਰੁਪਏ ਦਾਖਲਾ ਫੀਸ ਦੁਆਰਾ, ਅਤੇ ਸਲਾਨਾ 250/ ਰੁਪਏ ਚੰਦਾ ਅਤੇ ਹੋਰ ਫੰਡ ਜਿਵੇ ਦਾਨ ਆਦਿ ਦੁਆਰਾ।
- ਕਮੇਟੀ ਦੁਆਰਾ ਖਾਸ ਚੰਦਾ ਇਕਠਾ ਕਰਨਾ।
- ਕਾਰਜਕਾਰੀ ਕਮੇਟੀ ਦੁਆਰਾ ਕਾਨੂੰਨੀ ਤੌਰ ਤੇ ਮਾਨਤਾ ਪ੍ਰਪਾਤ ਕਿਸੇ ਵੀ ਸੋਮੇ ਰਾਹੀ।
- ਖਜਾਨਚੀ ਜਾਂ ਪ੍ਰਧਾਨ ਦੁਆਰਾ, ਕਾਰਜਕਾਰੀ ਕਮੇਟੀ ਰਾਹੀ ਮਾਨਤਾ ਪ੍ਰਪਾਤ ਬੈਂਕ ਵਿਚ ਪੂੰਜੀ ਜਮਾ ਕੀਤੀ ਜਾਦੀ ਹੈ। ਖਜਾਨਚੀ ਆਪਣੇ ਕੋਲ
1500/ ਰੁਪਏ ਖਰਚ ਵਾਸਤੇ ਰਖ ਸਕਦਾ ਹੈ। ਕਮੇਟੀ ਦਾ ਖਾਤਾ ਬੈਂਕ ਵਿਚ ਖੋਲਿਆ ਗਿਆ ਹੈ, ਜਿਸ ਨੂੰ ਖਜਾਨਚੀ, ਪ੍ਰਧਾਨ ਜਾਂ ਕਮੇਟੀ ਦੇ ਜਨਰਲ
ਸਕੱਤਰ ਨਾਲ਼ ਸਾਝੇ ਤੌਰ ਤੇ ਵਰਤ ਸਕਦਾ ਹੈ।
- ਪ੍ਰਧਾਨ ਅਤੇ ਜਨਰਲ ਸਕੱਤਰ 2000/ ਰੁਪਏ ਤਕ ਦੇ ਖਰਚਿਆ ਦੀ ਸਵੀਕ੍ਰਿਤੀ ਦੇ ਸਕਦੇ ਹਨ। ਇਸ ਤੋਂ ਜਿਆਦਾ ਖਰਚਿਆ ਦੀ ਮਨਜੂਰੀ ਕਾਰਜਕਾਰੀ
ਕਮੇਟੀ ਦੁਆਰਾ ਦਿਤੀ ਜਾਦੀ ਹੈ।
5. ਕਾਰਜਕਾਰੀ ਕਮੇਟੀ
ਕਮੇਟੀ ਦੀ ਕਾਰਜਕਾਰੀ ਕਮੇਟੀ ਹੇਠ ਲਿਖੇ ਅਨੁਸਾਰ ਇਕੀ ਮੈਂਬਰ ਸਾਮਿਲ ਹੋਣਗੇ:
ਓ) |
ਪ੍ਰਧਾਨ |
ਇਕ |
ਅ) |
ਸੀਨੀਅਰ ਉਪ ਪ੍ਰਧਾਨ |
ਇਕ |
ੲ) |
ਉਪ ਪ੍ਰਧਾਨ |
ਇਕ |
ਸ) |
ਜਨਰਲ ਸਕੱਤਰ |
ਇਕ |
ਹ) |
ਸੰਯੁਕਤ ਸਕੱਤਰ |
ਇਕ |
ਕ) |
ਪ੍ਰੱਸ ਸਕੱਤਰ |
ਇਕ |
ਖ) |
ਮੰਚ ਸਕੱਤਰ |
ਇਕ |
ਗ) |
ਖਜਾਨਚੀ |
ਇਕ |
ਘ) |
ਸਹਾਇਕ ਖਜਾਨਚੀ |
ਇਕ |
ਘ |
ਕਾਰਜਕਾਰੀ ਮੈਂਬਰ |
ਬਾਰਾਂ |
6. ਚੋਣਾ
- ਪ੍ਰਧਾਨ, ਸਬਉਪ ਪ੍ਰਧਾਨ, ਉਪ ਪ੍ਰਧਾਨ, ਜਨਰਲ ਸਕੱਤਰ, ਸਕੱਤਰ, ਪਤਰਕਾਰ, ਸਪੀਕਰ, ਖਜਾਨਚੀ, ਸਹਾਇਕ ਖਜਾਨਚੀ ਅਤੇ ਕਾਰਜਕਾਰੀ ਮੈਂਬਰ
ਹਰ ਪੰਜ ਸਾਲ ਬਾਅਦ ਵੋਂਟਾ ਦੇ ਬਹੁਮਤ ਨਾਲ਼ ਬਣਾਏ ਜਾਣਗੇ। ਕੋਈ ਵੀ ਵਿਅਕਤੀ ਜਿਸ ਦੀ ਕਮੇਟੀ ਪ੍ਰਤੀ ਕੋਈ ਦੇਣਦਾਰੀ ਰਹਿਦੀ ਹੈ, ਉਸ ਨੂੰ
ਕਮੇਟੀ ਦਾ ਮੈਂਬਰ ਨਹੀਂ ਚੁਣਿਆ ਜਾਵੇਗਾ।
- ਜਨਰਲ ਸਕੱਤਰ ਚੋਣਾ ਤੋਂ ਇਕ ਮਹੀਨਾ ਪਹਿਲਾ ਚੋਣਾ ਦਾ ਨੋਟਿਸ ਜਾਰੀ ਕਰਦਾ ਹੈ, ਪੰਜ ਸਾਲ਼ ਦੇ ਲਈ ਚੁਣੇ ਜਾਣ ਵਾਸਤੇ ਮੈਂਬਰਾ ਨੂੰ ਨਾਮ
ਦਰਜ ਕਰਵਾਉਣ ਲਈ ਸਦਾ ਦਿਤਾ ਜਾਦਾ ਹੈ।
- ਕਾਰਜਕਾਰੀ ਕਮੇਟੀ ਦੁਆਰਾ ਚੁਣਿਆ ਗਿਆ ਚੋਣ ਅਧਿਕਾਰੀ ਉਮੀਦਵਾਰਾ ਦੇ ਪ੍ਰਸਤਾਵ ਨੂੰ ਮਤਦਾਨ ਵਾਸਤੇ ਅਤੇ ਵਾਪਸੀ ਲਈ ਦਫਤਰੀ ਬੈਰੇ ਰਾਹੀ
ਪ੍ਰਾਪਤ ਕਰਦਾ ਹੈ ਅਤੇ ਉਮੀਦਵਾਰਾ ਦੀ ਮੁਢਲੀ ਸੂਚੀ ਜਾਰੀ ਕਰਦਾ ਹੈ, ਜੇਕਰ ਕਿਸੇ ਵੀ ਅਸਾਮੀ ਦੀ ਗਿਣਤੀ ਬਰਾਬਰ ਹੋਣ ਦੀ ਸੂਰਤ ਵਿਚ ਲਾਟਰੀ
ਕਢੀ ਜਾਦੀ ਹੈ।
7. ਅਨਿਯਮਿਤ ਅਸਾਮੀ
ਆਮ ਚੋਣਾਂ ਦੋਰਾਨ ਦਫ਼ਤਰ ਵਿਚ ਜਾਂ ਕਾਰਜਕਾਰੀ ਕਮੇਟੀ ਵਿਚ ਪੈਦਾ ਹੋਣ ਵਾਲੀ ਕੋਈ ਵੀ ਅਸਾਮੀ ਕਮੇਟੀ ਦੇ ਪ੍ਰਧਾਨ ਰਾਹੀਂ ਭਰੀ ਜਾਂਦੀ ਹੈ।
8. ਬੈਠਕਾਂ
- ਸਮੇਂ ਸਮੇਂ ਤੇ ਹੋਰ ਬੈਠਕਾਂ ਤੋਂ ਇਲਾਵਾ ਹਰ ਸਾਲ ਕਾਰਜਕਾਰੀ ਕਮੇਟੀ ਦੀ ਬੈਠਕ ਕਮੇਟੀ ਦੇ ਦਫ਼ਤਰੀ ਅਮਲੇ ਦੁਆਰਾ ਨਿਧਾਰਤ ਸਮੇਂ, ਮਿਤੀ
ਅਤੇ ਜਗ੍ਹਾ ਅਨੁਸਾਰ ਕੀਤੀ ਜਾਵੇਗੀ, ਉਸ ਬੈਠਕ ਨੂੰ ਕਮੇਟੀ ਦੀ ਆਮ ਬੈਠਕ ਕਿਹਾ ਜਾਂਦਾ ਹੈ। ਇਸ ਸਲਾਨਾ ਆਮ ਬੈਠਕ ਵਿਚ ਅਗਲੇ ਸਾਲ਼ ਦਾ ਬਜਟ,
ਦਾਖਲੇ ਦੀ ਵਿਧੀ ਅਤੇ ਹੋਰ ਸੰਬੰਧਤ ਮਾਮਲਿਆਂ ਵਾਰੇ ਯੋਜਨਾ ਬਣਾਈ ਜਾਵੇਗੀ।
- ਪ੍ਰਧਾਨ ਦੀ ਸਲਾਹ ਨਾਲ਼ ਕਮੇਟੀ ਦੇ ਜਨਰਲ ਸਕੱਤਰ ਦੁਆਰਾ ਸਾਰੀਆ ਬੈਠਕਾਂ ਦੀ ਸਾਰੀ ਜਾਣਕਾਰੀ ਦੇਵੇਗਾ। ਸਲਾਨਾ ਆਮ ਬੈਠਕ ਦੇ ਮਾਮਲੇ
ਵਿਚ ਇਸ ਦੀ ਸੂਚਨਾ ਤਹਿ ਕੀਤੀ ਗਈ ਮਿਤੀ ਤੋਂ ਸਤ ਦਿਨ ਪਹਿਲਾਂ ਦਿਤੀ ਜਾਵੇਗੀ ਅਤੇ ਹੋਰ ਮਾਮਲਿਆ ਵਿਚ ਇਸ ਵਾਰੇ ਢੁਕਵੇਂ ਸਮੇਂ ਤੇ ਦਸਿਆ
ਜਾਵੇਗਾ। ਹਰੇਕ ਬੈਠਕ ਵਿਚ ਹੋਣ ਵਾਲੀ ਗਲ ਬਾਤ ਦੀ ਕਾਰਜ ਸੂਚੀ ਤਿਆਰ ਕੀਤੀ ਜਾਵੇਗੀ।
- ਕਾਰਜਕਾਰੀ ਕਮੇਟੀ ਦੀ ਆਮ ਤੌਰ ਤੇ ਹਰ ਮਹੀਨੇ ਇਕ ਬੈਠਕ ਹੋਵੇਗੀ। ਪਰ ਕਾਰਜਕਾਰੀ ਕਮੇਟੀ ਦੀ ਅਚਨਚੇਤ ਬੈਠਕ ਕਿਸੇ ਵੀ ਸਮੇਂ ਜਨਰਲ
ਸਕੱਤਰ ਵਲੋਂ ਕਮੇਟੀ ਦੀ ਸਲਾਹ ਨਾਲ਼ ਬੁਲਾਈ ਜਾਵੇਗੀ।
- ਕਮੇਟੀ ਦੇ 2/3 ਮੈਂਬਰਾ ਦੇ ਮੰਗ ਪਤਰ ਤੇ ਦਸਤਖ਼ਤ ਹੋਣ ਨਾਲ਼ ਕਮੇਟੀ ਦਾ ਪ੍ਰਧਾਨ ਬਾਕੀ ਬੈਠਕਾ ਤੋਂ ਇਲਾਵਾ, ਇਨਾਂ ਦੀ ਮੰਗ ਨੂੰ ਮਨਜੂਰ
ਕਰਦਿਆਂ 21 ਦਿਨਾਂ ਵਿਚ ਹੋਰ ਬੈਠਕ ਬੁਲਾਵੇਗਾ। ਜੇਕਰ ਪ੍ਰਧਾਨ ਬੈਠਕ ਬੁਲਾਉਣ ਵਿਚ ਅਸਫ਼ਲ ਹੋਵੇ, ਮੰਗ ਪਤਰ ਪ੍ਰਾਪਤ ਕਰਨ ਦੇ 21 ਦਿਨ ਬਾਅਦ,
ਮੰਗ ਕਰਨ ਵਾਲੇ ਆਪਣੇ ਆਪ ਅਲਗ ਬੈਠਕ ਕਰ ਸਕਦੇ ਹਨ ਅਤੇ ਇਸ ਬੈਠਕ ਵਿਚ ਲਏ ਗਏ ਫੈਸਲੇ ਸਹੀ ਹੋਣਗੇ ਅਤੇ ਇਸ ਨੂੰ ਹਾਜ਼ਰ ਮੈਂਬਰਾਂ ਦੇ ਬਹੁਮਤ
ਨਾਲ਼ ਲਾਗੂ ਕੀਤਾ ਜਾਵੇਗਾ।
9. ਮੈਂਬਰਾ ਦੀ ਨਿਸ਼ਚਿਤ ਗਿਣਤੀ
ਕਾਰਜਕਾਰੀ ਕਮੇਟੀ ਦੀ ਹਰ ਬੈਠਕ ਦੇ ਲਈ ਸਾਰੇ ਮੈਂਬਰਾਂ ਦੀ ਸੂਚੀ ਵਿਚੋਂ 1/3 ਨਿਸ਼ਚਿਤ ਹਾਜ਼ਰ ਹੋਣਗੇ। ਹੋਰ ਬੈਠਕ ਦੇ ਲਈ 2/3 ਮੈਂਬਰ ਹਾਜ਼ਰ
ਹੋਣ, ਜਿਸ ਦੇ ਪ੍ਰਤਿ ਕੋਈ ਵੀ ਚੰਦਾ ਜਾਂ ਹੋਰ ਦੇਣਦਾਰੀ ਬੈਠਕ ਦੀ ਤਾਰੀਖ ਤਕ ਨਾ ਬਚਦੀ ਹੋਵੇ, ਬੈਠਕ ਦਾ ਹਿਸਾ ਬਣ ਸਕੇਗਾ।
10. ਬੈਠਕ ਦਾ ਮੁਲਤਵੀ ਹੋਣਾ
ਜੇਕਰ ਮੈਂਬਰ ਨਿਧਾਰਿਤ ਗਿਣਤੀ ਅਨੁਸਾਰ ਨਾ ਪੁਹੰਚਣ ਤਾ ਬੈਠਕ ਮੁਲਤਵੀ ਹੋ ਜਾਂਦੀ ਹੈ। ਬੈਠਕ ਦਾ ਪ੍ਰਧਾਨ ਅਗਾਮੀ ਬੈਠਕ ਦਾ ਸਮਾਂ, ਤਾਰੀਖ ਅਤੇ
ਜਗਾ ਤਹਿ ਕਰਦਾ ਹੈ। ਅਗਾਮੀ ਬੈਠਕ, ਜਿਹੜੀ ਕਿ ਮੈਂਬਰਾਂ ਦੀ ਨਿਸਚਿਤ ਗਿਣਤੀ ਕਾਰਣ ਮੁਲਤਵੀ ਕੀਤੀ ਗਈ ਸੀ, ਵਿਚ ਕੀਤੇ ਜਾਣ ਵਾਲੇ ਫੈਸਲੇ ਨਹੀਂ
ਕੀਤੇ ਜਾ ਸਕਦੇ।
11. ਬੈਠਕ ਦੀ ਸੂਚਨਾ
ਸਾਰੀਆ ਬੈਠਕਾ ਦੀ ਸੂਚਨਾ ਮਾਣਯੋਗ ਮੈਂਬਰਾ ਨੂੰ ਜਾਂ ਤਾਂ ਮੁਨਾਦੀ ਕਰਵਾ ਕੇ, ਪਤਰਾਂ ਰਾਹੀ, ਸੁਨੇਹਾ ਦੇਣ ਵਾਲੇ ਰਾਹੀਂ ਜਾਂ ਕਿਸੇ ਹੋਰ ਤਰੀਕੇ
ਨਾਲ਼, ਜਿਸ ਤਰਾਂ ਸਹੀ ਅਤੇ ਉਚਿਤ ਹੋਵੇ ਦੇ ਦਿਤੀ ਜਾਂਦੀ ਹੈ। ਪਰ ਜੇਕਰ ਕੋਈ ਮੈਂਬਰ ਇਤਫਾਕੀਆ ਬੈਠਕ ਦਾ ਨੋਟਿਸ ਦੇਣ ਤੋਂ ਜਾਂ ਲੈਣ ਤੋਂ ਰਹਿ
ਜਾਵੇ ਤਾਂ ਉਹ ਹੋਣ ਵਾਲੀ ਬੈਠਕ ਦੇ ਕੰਮਾਂ ਨੂੰ ਨਜਾਇਜ਼ ਕਰਾਰ ਨਹੀਂ ਦੇਵੇਗਾ।
12. ਆਮ ਢਾਂਚੇ ਦੇ ਕਾਨੂੰਨ ਅਤੇ ਸ਼ਕਤੀਆਂ
- ਕਾਨੂੰਨ
ਕਮੇਟੀ ਦਾ ਢਾਂਚਾ ਉਨਾਂ ਸਾਰੇ ਮੈਂਬਰਾਂ ਨਾਲ਼ ਬਣਿਆ ਹੋਵੇਗਾ, ਜਿਹੜੇ ਕਿ ਕੋਰਮ ਵਿਚ ਹਨ, ਇਹ ਕਮੇਟੀ ਦਾ ਪ੍ਰਮੁੱਖ ਅਧਿਕਾਰ ਹੋਵੇਗਾ। ਇਨਾ
ਦੁਆਰਾ ਕਮੇਟੀ ਦੇ ਹਿਤਾਂ ਲਈ ਲਿਆ ਗਿਆ ਕੋਈ ਵੀ ਫ਼ੈਸਲਾ ਅੰਤਿਮ ਅਤੇ ਸੰਪੂਰਨ ਹੋਵੇਗਾ।
- ਆਮ ਢਾਂਚੇ ਦੀਆਂ ਸ਼ਕਤੀਆਂ
ਕਮੇਟੀ ਦੇ ਆਮ ਢਾਂਚੇ ਕੋਲ ਉਤਮ ਅਧਿਕਾਰ ਹੋਣਗੇ। ਇਸ ਤੋਂ ਇਲਾਵਾ ਹੋਰ ਅਧਿਕਾਰ ਅਤੇ ਕਰਤਵ ਹੇਠ ਲਿਖੇ ਅਨੁਸਾਰ ਹੋਣਗੇ:
- ਕਮੇਟੀ ਦੇ ਕਾਰਜਾਂ ਦੇ ਲਈ ਆਮ ਨੀਤੀਆਂ ਬਣਾਉਣਾ।
- ਕਮਟੀ ਦੇ ਦੋਸ਼ੀ ਮੈਂਬਰਾ ਪ੍ਰਤਿ ਕਾਰਵਾਈ ਕਰਨੀ ਅਤੇ ਕਮੇਟੀ ਦੇ 2/3 ਮੈਂਬਰਾ ਦੀ ਸਹਿਮਤੀ ਨਾਲ਼ ਕਾਰਜਕਾਰੀ ਕਮੇਟੀ ਨੂੰ ਬਰਾਖ਼ਾਸਤ
ਕਰਨਾ।
- ਕਮੇਟੀ ਦੁਆਰਾ ਕੀਤੇ ਹੋਏ ਕੰਮਾਂ ਦੀ ਸਕੱਤਰ ਕੋਲੋ ਰਿਪੋਰਟ ਲੈਣਾ ਅਤੇ ਉਸ ਤੇ ਵਿਚਾਰ ਕਰਨਾ।
- ਕਮੇਟੀ ਵਾਸਤੇ ਅਗਲੇ ਸਾਲ ਲਈ ਬਜਟ ਪਾਸ ਕਰਨਾ।
- ਕਮੇਟੀ ਦੇ ਵਿਰੋਧ ਵਿਚ ਅਤੇ ਪੱਖ ਵਿਚ ਅਪੀਲ ਸੁਨਣਾ ਅਤੇ ਉਸ ਤੇ ਫ਼ੈਸਲਾ ਲੈਣਾ।
13. ਕਾਰਜਕਾਰੀ ਕਮੇਟੀ ਦੇ ਅਧਿਕਾਰ
- ਕਾਰਜਕਾਰੀ ਕਮੇਟੀ ਆਮ ਮੈਂਬਰਾ ਦੇ ਢਾਂਚੇ ਦੀ ਨਿਗਰਾਨੀ ਹੇਠ ਕਮੇਟੀ ਦੇ ਕੰਮਾਂ ਤੇ ਨਿਯੰਤਰਨ ਅਤੇ ਵਿਵਸਥਾ ਕਰਨੀ।
- ਕਮੇਟੀ ਦੀ ਆਮ ਸਲਾਨਾ ਬੈਠਕ ਦੇ ਲਈ ਸਦਾ ਦੇਣਾ ਅਤੇ ਸਮਾਂ ਤੇ ਤਾਰੀਖ਼ ਤਹਿ ਕਰਨੀ।
- ਕਮੇਟੀ ਦੀ ਸਾਰੀ ਪੂੰਜੀ ਤੇ ਨਿਯੰਤਰਨ ਰਖਣਾ ਅਤੇ ਕਮੇਟੀ ਦੀ ਜਾਇਦਾਦ ਅਤੇ ਸਪੰਤੀ ਦੀ ਦੇਖਭਾਲ ਕਰਨੀ।
- ਕਮੇਟੀ ਦੇ ਖਾਤਿਆ ਬਾਰੇ ਦਸਣਾ ਅਤੇ ਕਮੇਟੀ ਦੇ ਖਾਤਿਆ ਦਾ ਹਿਸਾਬ ਕਿਤਾਬ ਰਖਣ ਦੇ ਲਈ ਕਿਸੇ ਵਿਅਕਤੀ ਦੀ ਨਿਯੁਕਤੀ ਕਰਨੀ।
- ਕਮੇਟੀ ਦੀ ਸਦਸਤਾ ਲਈ ਦਾਖਲਾ ਕਰਨਾ, ਦਰਜ ਕਰਵਾਉਣ ਅਤੇ ਬਰਖ਼ਾਸਤ ਕਰਨ ਦੇ ਸਾਰੇ ਮਾਮਲਿਆਂ ਨੂੰ ਤਹਿ ਕਰਨਾ।
- ਕਮੇਟੀ ਦੇ ਮੈਂਬਰਾ ਤੋਂ ਪੂੰਜੀ ਅਤੇ ਦਾਨ ਇਕੱਠਾ ਕਰਨਾ ਇਸ ਨੂੰ ਕਮੇਟੀ ਦੇ ਹਿੱਤਾਂ ਦੇ ਲਈ ਵਰਤਣਾ।
- ਕਮੇਟੀ ਨਾਲ਼ ਸਬੰਧਤ ਸਾਰੇ ਮੁਦਿਆ ਅਤੇ ਮਾਮਲਿਆ ਦਾ ਨਿਵਾਰਣ ਕਰਨਾ।
14. ਦਫ਼ਤਰੀ ਅਮਲੇ ਦੇ ਅਧਿਕਾਰ ਅਤੇ ਕਰਤਵ
ਕਮੇਟੀ ਦੇ ਦਫ਼ਤਰੀ ਅਮਲੇ ਦੇ ਹੇਠ ਲਿਖੇ ਅਧਿਕਾਰ ਅਤੇ ਕਰਤਵ ਹਨ:
- ਪ੍ਰਧਾਨ
ਕਮੇਟੀ ਦੀਆ ਸਾਰੀਆ ਬੈਠਕਾਂ ਪ੍ਰਧਾਨ ਤਹਿ ਕਰੇਗਾ। ਉਸ ਦਾ ਨਿਰਣੈ ਹੁਕਮ ਦੇ ਪਖੋਂ ਅਤੇ ਵੋਟ ਦੇਣ ਦੇ ਅਧਿਕਾਰ ਪਖੋਂ ਅਤੇ ਵੋਟ ਦਾ ਫ਼ੈਸਲਾ
ਅੰਤਿਮ ਅਤੇ ਨਿਰਣੈ ਮਈ ਹੋਵੇਗਾ। ਉਸ ਕੋਲ ਅਗਾਮੀ ਬੈਠਕ ਤਹਿ ਕਰਨ, ਅਨੁਸ਼ਾਸਨ ਬਣਾਈ ਰਖਣ ਅਤੇ ਕਿਸੇ ਖਾਸ ਕੰਮ ਦੇ ਲਈ ਕਾਰਜਕਾਰੀ ਦੇ ਹੋਰ
ਮੈਂਬਰਾ ਦੇ ਨਾਲ਼ ਸਹਿਯੋਗ ਬਣਾਈ ਰਖਣ ਦਾ ਅਧਿਕਾਰ ਹੋਵੇਗਾ। ਉਸ ਕੋਲ ਭਾਰੀ ਸੰਕਟ ਦੌਰਾਨ ਢੁਕਵਾਂ ਅਤੇ ਸਹੀ ਫ਼ੈਸਲਾ ਲੈਣ ਦਾ ਅਧਿਕਾਰ ਹੋਵੇਗਾ।
ਕਿਸੇ ਵੀ ਤਰਾ ਦੇ ਫ਼ੈਸਲੇ ਨੂੰ ਲਾਗੂ ਕਰਨ ਤੋਂ ਪਹਿਲਾ 30 ਦਿਨਾਂ ਦੇ ਅੰਦਰ ਕਾਰਜਕਾਰੀ ਕਮੇਟੀ ਦੇ ਅਗੇ ਮੰਨਜੂਰੀ ਦੇ ਲਈ ਪੇਸ਼ ਕਰਨਾ ਹੋਵੇਗਾ।
ਇਨਾਂ ਸਿਧਾਤਾਂ ਦੇ ਅੰਦਰ ਨਿਯੁਕਤ ਕੀਤੇ ਗਏ ਦਫ਼ਤਰੀ ਅਮਲੇ ਦੀ ਉਸ ਨੂੰ ਨਿਗਰਾਨੀ ਰਖਣੀ ਹੋਵੇਗੀ। ਜੇਕਰ ਦਫ਼ਤਰੀ ਅਮਲਾ ਕਿਸੇ ਕਾਰਨ ਕਰਕੇ
ਆਪਣਾ ਕਰਤਵ ਨਿਭਾੳਣ ਵਿਚ ਅਸਮਰਥ ਹੋਵੇ ਤਾਂ ਉਸ ਦੀ ਜਿੰਮੇਵਾਰੀ ਹੈ ਕਿ ਸਾਰਾ ਪ੍ਰਬੰਧ ਸੰਭਾਲੇ, ਜਦ ਤਕ ਉਹ ਵਾਪਸ ਨਾ ਜਾਣ।
- ਉਚ ਉਪ ਪ੍ਰਧਾਨ
ਉਚ ਉਪ ਪ੍ਰਧਾਨ ਸੋਸਾਇਟੀ ਦੇ ਪ੍ਰਧਾਨ ਦਾ ਕਮੇਟੀ ਦੇ ਦਿਨ ਪ੍ਰਤਿ ਦਿਨ ਦੇ ਕੰਮਾਂ ਦਾ ਆਮ ਸਹਾਇਕ ਹੁੰਦਾ ਹੈ ਅਤੇ ਪ੍ਰਧਾਨ ਦੀ ਗੈਰ ਹਾਜ਼ਰੀ
ਵਿਚ ਕਮੇਟੀ ਦੇ ਪ੍ਰਧਾਨ ਦੁਆਰਾ ਦਿਤੇ ਹੋਏ ਅਧਿਕਾਰ ਅਤੇ ਕਰਤਵਾਂ ਦੀ ਪਾਲਣਾ ਕਰੇਗਾ।
- ਉਪ ਪ੍ਰਧਾਨ
ਉਪ ਪ੍ਰਧਾਨ ਕਮੇਟੀ ਦੇ ਉਚ ਉਪ ਪ੍ਰਧਾਨ ਦੀਆ ਦਿਨ ਪ੍ਰਤਿ ਦਿਨ ਕਿਰਿਆਵਾਂ ਵਿਚ ਸਹਾਇਕ ਹੁੰਦਾ ਹੈ ਅਤੇ ਉਚ ਉਪ ਪ੍ਰਧਾਨ ਦੀ ਗ਼ੈਰ ਹਾਜ਼ਰੀ
ਵਿਚ ਉਪ ਪ੍ਰਧਾਨ ਦੇ ਉਸੇ ਤਰਾਂ ਦੇ ਅਧਿਕਾਰ ਹੁੰਦੇ ਹਨ।
- ਆਮ ਸਕੱਤਰ
ਆਮ ਸਕੱਤਰ ਕਮੇਟੀ ਦੇ ਲਈ ਸਾਰੇ ਪੱਤਰ ਵਿਵਹਾਰ ਦੇ ਕੰਮ ਕਰਦਾ ਅਤੇ ਉਨਾਂ ਦਾ ਲੇਖਾ ਰਖਦਾ ਹੈ। ਉਹ ਸੰਖੇਪ ਵੇਰਵਿਆਂ ਅਤੇ ਕਮੇਟੀ ਕਾਰਵਾਈ
ਦੀਆ ਕਿਤਾਬਾਂ ਦੀ ਸੰਭਾਲ ਕਰਦਾ ਹੈ ਕਮੇਟੀ ਦੇ ਪ੍ਰਧਾਨ ਦੀ ਸਲਾਹ ਨਾਲ਼ ਬੈਠਕ ਦੀ ਕਾਰਜਸੂਚੀ ਤਿਆਰ ਕਰਦਾ ਹੈ। ਕਮੇਟੀ ਦੇ ਖਜ਼ਾਨਚੀ ਦੀ ਸਲਾਹ
ਨਾਲ਼ ਕਮੇਟੀ ਦਾ ਬਜਟ ਵੀ ਤਿਆਰ ਕਰਦਾ ਹੈ। ਉਸ ਕੋਲ ਕਾਰਜਕਾਰੀ ਕਮੇਟੀ ਦੀ ਇਜ਼ਾਜਤ ਤੋਂ ਬਿਨਾਂ ਕਮੇਟੀ ਦੇ ਲਈ 1500/ ਰੁਪਏ (ਇਕ ਹਜ਼ਾਰ ਪੰਜ
ਸੌ ਰੁਪਏ) ਖਰਚ ਕਰਨ ਦਾ ਅਧਿਕਾਰ ਹੁੰਦਾ ਹੈ, ਪਰ ਉਸ ਨੂੰ ਕਾਰਜਕਾਰੀ ਕਮੇਟੀ ਦੀ ਆਉਣ ਵਾਲੀ ਅਗਲੀ ਬੈਠਕ ਵਿਚ ਇਸ ਦੀ ਇਜ਼ਾਜਤ ਲੈਣੀ ਹੋਵੇਗੀ।
- ਸੰਯੁਕਤ ਸਕੱਤਰ
ਆਮ ਸਕੱਤਰ ਦੀ ਗ਼ੈਰ ਹਾਜ਼ਰੀ ਵਿਚ ਸੰਯੁਕਤ ਸਕੱਤਰ ਦੇ ਅਧਿਕਾਰ ਪੈਦਾ ਹੁੰਦੇ ਹਨ। ਫਿਰ ਵੀ ਉਸ ਨੂੰ ਆਮ ਸਕੱਤਰ ਦੀ ਗੈਰਹਾਜ਼ਰੀ ਵਿਚ ਬੈਠਕ
ਚਲਾਉਣ ਦੇ ਲਈ ਅਧਿਕਾਰ ਸੌਂਪੇ ਜਾਂਦੇ ਹਨ ਅਤੇ ਉਸ ਕੋਲ ਆਮ ਸਕੱਤਰ ਦੇ ਸਾਰੇ ਅਧਿਕਾਰ ਹੁੰਦੇ ਹਨ।
- ਪ੍ਰੈਸ ਸਕੱਤਰ
ਪ੍ਰੈਸ ਸਕੱਤਰ ਪ੍ਰੈਸ ਨਾਲ਼ ਸੰਬੰਧਤ ਕੰਮਾਂ ਦੇ ਲਈ ਜਿੰਮੇਵਾਰ ਹੁੰਦਾ ਹੈ। ਕਾਰਜਕਾਰੀ ਕਮੇਟੀ ਸਮੇਂ ਸਮੇਂ ਤੇ ਦੁਆਰਾ ਦਿਤੇ ਹੋਏ ਕਰਤਵਾਂ
ਦੀ ਵੀ ਉਹ ਪਾਲਣਾ ਕਰਦਾ ਹੈ।
- ਸਟੇਜ ਸਕੱਤਰ
ਕਮੇਟੀ ਦੇ ਉਦੇਸ਼ਾ ਨਾਲ਼ ਸਬੰਧਤ ਸਾਰੇ ਪ੍ਰਬੰਧ, ਸਾਰੇ ਕੰਮ, ਸਟੇਜ ਪ੍ਰੋਗਰਾਮ, ਖੇਡ ਬੈਠਕਾਂ ਸਟੇਜ ਸਕੱਤਰ ਦੁਆਰਾ ਦੇਖੀਆਂ ਜਾਂਦੀਆਂ ਹਨ।
- ਖਜ਼ਾਨਚੀ
ਕਮੇਟੀ ਨੂੰ ਮਿਲਣ ਵਾਲਾ ਸਾਰਾ ਪੈਸਾ ਖਜ਼ਾਨਚੀ ਆਪਣੇ ਹਸਤਾਖਰਾਂ ਤਹਿਤ ਪ੍ਰਾਪਤ ਕਰੇਗਾ। ਉਹ ਕਮੇਟੀ ਦੁਆਰਾ ਕੀਤੇ ਜਾਣ ਵਾਲੇ ਸਾਰੇ ਭੁਗਤਾਨ
ਸਹੀ ਰਸੀਦ ਜਾਂ ਪਹੁੰਚ ਰਾਹੀਂ ਕਰੇਗਾ। ਉਹ ਸਹੀ ਤਰੀਕੇ ਨਾਲ਼ ਕਮੇਟੀ ਦੇ ਲੇਖੇ ਬਣਾਵੇਗਾ। ਉਹ ਕਮੇਟੀ ਦੇ ਬੈਂਕ ਖਾਤੇ ਵਿਚ ਸਾਰੇ ਪੈਸੇ
ਜਮਾ ਕਵਾਵੇਗਾ ਅਤੇ ਕਾਰਜਕਾਰੀ ਕਮੇਟੀ ਤੋਂ ਸਮੇਂ ਸਮੇਂ ਤੇ ਪਾਸ ਕਰਵਾਉਣ ਲਈ ਕਮੇਟੀ ਦੇ ਦਿਨ ਪ੍ਰਤਿ ਦਿਨ ਦੇ ਖਰਚਿਆਂ ਦਾ ਵੇਰਵਾ ਬਣਾਵੇਗਾ।
ਉਹ ਕਾਰਜਕਾਰੀ ਕਮੇਟੀ ਦੇ ਲਈ ਦਿਤੇ ਹੋਏ ਸਾਰੇ ਕਰਤਵਾਂ ਨੂੰ ਵੀ ਨਿਭਾਏਗਾ।
- ਸਹਾਇਕ ਖਜ਼ਾਨਚੀ
ਖਜ਼ਾਨਚੀ ਦੀ ਗ਼ੈਰਹਾਜਰੀ ਵਿਚ ਸਹਾਇਕ ਖਜ਼ਾਨਚੀ ਦੇ ਵੀ ਓਹੀ ਕਰਤਵ ਹੋਣਗੇ ਜੋ ਖਜ਼ਾਨਚੀ ਦੇ ਹਨ। ਸਮੇਂ ਸਮੇਂ ਤੇ ਖਜ਼ਾਨਚੀ ਦੁਆਰਾ ਦਿਤੇ ਹੋਏ
ਕਰਤਵਾਂ ਦੀ ਵੀ ਉਹ ਪਾਲਣਾ ਕਰੇਗਾ।
15. ਕਮੇਟੀ ਦੇ ਖਾਤੇ
ਕਮੇਟੀ ਦੇ ਖਾਤੇ ਕਮੇਟੀ ਦੇ ਨਾ ਤੇ ਬੈਂਕ/ਬੈਂਕਾਂ ਜਾਂ ਜਿਸ ਤਰਾਂ ਕਾਰਜਕਾਰੀ ਕਮੇਟੀ ਦਾ ਫੈਸਲਾ ਹੋਏ ਖੁਲਵਾਇਆ ਜਾਵੇਗਾ। ਉਪਰ ਦਸੇ ਕਾਨੂੰਨ
ਨੰ 4(2) ਅਨੁਸਾਰ ਬੈਂਕ ਖਾਤੇ ਨੂੰ ਸਾਝੇ ਤੌਰ ਤੇ ਖੋਲਿਆ ਜਾਵੇਗਾ।
16. ਪਰਿਵਤਨ
ਸਿਧਾਤਾਂ ਅਤੇ ਨਿਯਮਾਂ ਜਾਂ ਇਨਾਂ ਦਾ ਕੋਈ ਵੀ ਹਿਸੇ ਵਿਚ ਪਰਿਵਤਨ ਕਾਰਜਕਾਰੀ ਕਮੇਟੀ ਦੇ ਸਾਰੇ ਮੈਂਬਰਾਂ ਵਿਚੋਂ 2/3 ਮੈਂਬਰਾਂ ਦੀ ਸਹਿਮਤੀ
ਨਾਲ਼ ਕੀਤਾ ਜਾਵੇਗਾ। ਪਰ ਇਹ ਪਰਿਵਤਨ ਤਦ ਤਕ ਨਹੀਂ ਕੀਤਾ ਜਾਵੇਗਾ ਜਦ ਤਕ ਕਮੇਟੀ ਦੇ ਆਮ ਵਿਅਕਤੀਗਤ ਢਾਚੇ ਦੀ ਸਹਿਮਤੀ ਨਾ ਹੋਵੇ। ਮੈਮੋਰੈਂਡਮ
ਆਫ ਐਸੋਸੀਏਸ਼ਨ ਜਾਂ ਇਸ ਦੇ ਕਿਸੇ ਹਿਸੇ ਵਿਚ ਪਰਿਵਤਨ ਸੋਸਾਇਟੀ ਰਜਿਸਟਰੇਸ਼ਨ ਐਕਟ 1860 ਦੀਆਂ ਸਰਤਾਂ ਅਨੁਸਾਰ ਹੀ ਕੀਤਾ ਜਾਵੇਗਾ।
17. ਖਾਤਮਾ
ਜੇਕਰ ਕਿਸੇ ਵੀ ਸਮੇਂ ਕਮੇਟੀ ਦੇ ਕੰਮਕਾਜ ਨੂੰ ਖ਼ਤਮ ਕਰਨਾ ਜ਼ਰੂਰੀ ਹੋਵੇ, ਤਾਂ ਕਮੇਟੀ ਦੇ ਸਾਰੇ ਮੈਂਬਰਾਂ ਵਿਚੋਂ 3/5 ਤੋਂ ਘਟ ਮੈਂਬਰ ਨਹੀਂ
ਹੋਣੇ ਚਾਹੀਦੇ, ਪ੍ਰਸਤਾਵ ਪਾਸ ਕਰਨ ਦੇ ਲਈ ਅਤੇ ਇਸ ਤੋਂ ਬਾਅਦ ਇਹ ਛੇਤੀ ਖ਼ਤਮ ਹੋ ਜਾਵੇਗੀ, ਉਸ ਸਮੇਂ ਸਹਿਮਤੀ ਨਾਲ਼ ਅਤੇ ਕਮੇਟੀ ਦੀ ਸਪੰਤੀ
ਦਾ ਚਿਠਾ ਕਰਕੇ ਫੈਸਲੇ ਦੇ ਲਈ ਸਾਰੇ ਜ਼ਰੂਰੀ ਕਦਮ ਚੁਕਣੇ ਹੋਣਗੇ। ਇਸ ਦੀਆਂ ਲੈਣਦਾਰੀਆਂ ਅਤੇ ਦੇਣਦਾਰੀਆਂ ਜੇਕਰ ਕੋਈ ਹੋਵੇ ਜਾਂ ਨਾ ਹੋਵੇ,
ਕਮੇਟੀ ਦੇ ਕਾਨੂੰਨ ਮਤਾਬਕ ਜਾਂ ਸਰਕਾਰੀ ਅਦਾਰਾ ਜਿਸ ਤਰਾਂ ਉਚਿਤ ਸਮਝੇ ਹਲ ਕਰਨੀਆਂ ਹੋਣਗੀਆਂ, ਇਸ ਤੋਂ ਇਲਾਵਾ ਜੇਕਰ ਕੋਈ ਮਤਭੇਦ ਪੈਦਾ ਹੁੰਦਾ
ਹੈ ਤਾਂ ਸਬੰਧਤ ਸਰਕਾਰੀ ਅਦਾਰਾ ਜਾਂ ਕਮੇਟੀ ਦੇ ਮੈਂਬਰ, ਇਸ ਦੇ ਕੰਮਕਾਜ ਦਾ ਸਾਰਾ ਹਿਸਾਬ ਜਿਲੇ ਦੀ ਅਸਲ ਅਦਾਲਤੀ ਇਖ਼ਤਿਆਰ ਦੇ ਅਦਾਲਤੀ ਪ੍ਰਧਾਨ
ਜਿਸ ਵਿਚ ਕਮੇਟੀ ਦੀ ਪ੍ਰਮੁਖ ਇਮਾਰਤ ਬਣੀ ਹੋਈ ਹੈ, ਨੂੰ ਫੈਸਲੇ ਲਈ ਸੌਂਪਿਆ ਜਾਵੇਗਾ ਅਤੇ ਅਦਾਲਤ ਦੇ ਫੈਸਲੇ ਮੁਤਾਬਕ ਠੀਕ ਹਿਸਾਬ ਹੋਵੇਗਾ।
ਨਾਲ ਹੀ ਕਮੇਟੀ ਦੇ ਖ਼ਾਤਮੇ ਤੋਂ ਬਾਅਦ, ਸਾਰੀਆਂ ਲੈਣਦਾਰੀਆਂ ਅਤੇ ਦੇਣਦਾਰੀਆਂ ਦਾ ਨਿਵਾਰਣ ਕਰਨ ਤੋਂ ਬਾਅਦ, ਕਾਨੂੰਨ
ਦੇ ਅੰਦਰ ਜੋ ਵੀ ਜਾਇਦਾਦ ਬਚ ਜਾਵੇ ਦਾ ਭੁਗਤਾਨ ਨਹੀਂ ਕੀਤਾ ਜਾਵੇਗਾ ਜਾਂ ਕਮੇਟੀ ਮੈਂਬਰਾਂ ਵਿਚ ਵੰਡੀ ਨਹੀਂ ਜਾਵੇਗੀ, ਪਰ ਕਿਸੇ ਹੋਰ ਸੋਸਾਇਟੀ/
ਕਲਬ/ ਸਭਾ/ ਟਰੱਸਟ ਜਾਂ ਕਮੇਟੀ ਨੂੰ ਦੇ ਦਿਤੀ ਜਾਵੇਗੀ ਜਾਂ ਮੌਜੂਦਾ ਮੈਂਬਰਾ ਵਿਚੋਂ 3/5 ਤੋਂ ਘਟ ਨਹੀਂ ਹੋਣੇ ਚਾਹੀਦੇ ਵੋਟ ਵਾਸਤੇ ਜਾਂ ਉਪਰ
ਦਸੀ ਕਾਨੂੰਨੀ ਅਦਾਲਤ ਦੇ ਨਿਰਦੇਸ਼ਾ ਅਨੁਸਾਰ, ਨਿਵਾਰਣ ਹੋਵੇਗਾ।
18. ਫੁਟਕਲ
ਕਾਰਜਕਾਰੀ ਕਮੇਟੀ ਆਮ ਢਾਂਚੇ ਦੀ ਸਹਿਮਤੀ ਨਾਲ਼ ਕਮੇਟੀ ਦੇ ਕੰਮਾਂ ਦਾ ਜਿੰਨੇ ਜਰੂਰੀ ਹੋਣ ਸੁਹਾਵਣਾ ਚਲਣ ਕਰ ਸਕਦੀ ਹੈ। ਇਹ ਸਭ ਕੁਝ ਸੋਸਾਇਟੀ
ਰਿਜਸਟ੍ਰੇਸ਼ਨ ਐਕਟ 1860 ਦੇ ਮੁਨਾਸਿਬ ਪ੍ਰਬੰਧ ਦੇ ਅਨੁਸਾਰ ਕਨੂੰਨ ਦੇ ਸਿਧਾਤਾਂ ਅਤੇ ਨਿਯਮ ਬਧ ਤਰੀਕੇ ਨਾਲ਼ ਲਾਗੂ ਹੋਵੇਗਾ।